Akhan Gillian Lyrics
ਮੈਨੂੰ ਦੱਸ ਤਾ ਸਹੀ ਤੂੰ ਕਿੱਥੋ ਜੋੜਿਆ
ਜਿਹੜੇ ਜਿਗਰੇ ਨਾ ਬਾਹਰ ਮੈਨੂੰ ਤੋਰਿਆ
ਰੱਬ ਜਾਣਦਾ ਤੂੰ ਕਿੱਦਾ ਹੋਣਾ ਰੋਕਿਆ
ਹੰਝੂ ਅੱਖ ਵਿੱਚੋ ਇੱਕ ਵੀ ਨਾ ਰੋੜਿਆ
ਮੈਥੋ ਹੋਵੇ ਨਾ ਬਿਆਨ ਕਿਵੇ ਦੱਸਦਾ,
ਗਲ ਲੱਗਕੇ ਤੇਰੇ ਮੈ ਕਿੱਦਾ ਮੁੜੀ ਆ
ਸਾਰੀ ਉਮਰ ਨੀ ਦਿੰਦੀ ਬਾਪੂ ਰੋਣ ਮੈ,
ਅੱਖਾ ਗਿੱਲੀਆ ਕਰਾਕੇ ਭਾਵੇ ਤੁਰੀ ਆ
ਰੁੱਗ ਭਰਕੇ ਆਉਦਾ ਏ ਦਿਲ ਬਾਹਰ ਨੂੰ,
ਤੋਰੇ ਪਿੰਡ ਦੀ ਜਦੋ ਕੋਈ ਇੱਥੇ ਗੱਲ ਨੂੰ
ਮੈਨੂੰ ਭੁੱਲਦਾ ਨੀ ਚੇਤਾ ਰੂਬੀ ਚੱਠਿਆ,
ਜਦੋ ਘਰ ਤੋ ਤੁਰੇ ਸੀ ਦਿੱਲੀ ਵੱਲ ਨੂੰ
ਜਦੋ ਘਰ ਤੋ ਤੁਰੇ ਸੀ ਦਿੱਲੀ ਵੱਲ ਨੂੰ
ਮੈ ਕਰਦੀ ਆ ਚੇਤੇ ਓਸ ਪਲ ਨੂੰ
ਭਾਵੇ ਬਰਫਾ ਦੇ ਸਹਿਰ ਲਿੱਚ ਵਸਦੀ
ਤੇਰੀ ਯਾਦ ਚ ਕੀ ਦੱਸਾ ਕਿਨਾ ਖੁਰੀ ਆ
ਸਾਰੀ ਉਮਰ ਨੀ ਦਿੰਦੀ ਬਾਪੂ ਰੋਣ ਮੈ,
ਅੱਖਾ ਗਿੱਲੀਆ ਕਰਾਕੇ ਭਾਵੇ ਤੁਰੀ ਆ
ਤੈਨੂੰ ਛੇਤੀ ਹੀ ਬਲਾਊ ਕੋਲ ਆਪਣੇ,
ਹੁਣ ਫਿਕਰ ਨਾ ਕਰੀ ਗੱਲ ਹੋਰ ਦਾ
ਹੱਥ ਫੜਕੇ ਕਨੇਡਾ ਤੇਰਾ ਤੁਰਨਾ,
ਜਿੱਦਾ ਊਗਲੀ ਫੜਾਕੇ ਰਿਹਾ ਤੋਰਦਾ
ਭਾਵੇ ਹੱਸ ਹੱਸ ਰਿਹਾ ਗੱਲਾ ਕਰਦਾ,
ਪਰ ਹਾਸੇ ਚ ਲਕੋਦਾ ਰਿਹਾ ਦੁੱਖ ਤੂੰ
ਬੇਬੇ ਦੱਸਦੀ ਹੁੰਦੀ ਆ ਮੈਨੂੰ ਫੋਨ ਤੇ,
ਮੇਰੇ ਪਿੱਛੋ ਰਿਹਾ ਰੋਦਾ ਲੁੱਕ ਲੁੱਕ ਤੂੰ
ਬਾਪੂ ਤੇਰੇ ਦਿਲ ਦੀਆ ਸਦਰਾ,
ਅੱਜ ਸਿਲੀਆ ਕਰਾਕੇ ਭਾਵੇ ਤੁਰੀ ਆ
ਸਾਰੀ ਉਮਰ ਨੀ ਦਿੰਦੀ ਬਾਪੂ ਰੋਣ ਮੈ,
ਅੱਖਾ ਗਿੱਲੀਆ ਕਰਾਕੇ ਭਾਵੇ ਤੁਰੀ ਆ
ਓਹਦਾ ਭੈਣ ਭੈਣ ਕਹਿਕੇ ਹਾਕ ਮਾਰਨਾ
ਚੇਤੇ ਕਰਦੀ ਜਦੋ ਵੀ ਦਿਲ ਚੀਰ ਦਾ
ਜਿਹੜਾ ਮੇਰੇ ਬਿਣਾ ਬਿੰਦ ਨੀ ਸੀ ਸਾਰਦਾ
ਮੋਹ ਛੱਡਕੇ ਆਈ ਆ ਨਿੱਕੇ ਵੀਰ ਦਾ
ਜਦੋ ਤੋਤਲੀ ਜੁਬਾਨ ਨਾਲ ਬੋਲਦਾ,
ਮੈਨੂੰ ਹੱਸਦੀ ਨੂੰ ਦਿੰਦਾ ਏ ਰਵਾ ਓ
ਓਹਦਾ ਗੁੱਟ ਮੇਰੀ ਰੱਖੜੀ ਉਡੀਕਦਾ,
ਰੱਬ ਕਰੇ ਛੇਤੀ ਜਾਵੇ ਦਿਨ ਆ ਓ
ਕੋੜੇ ਸਿਫਟਾ ਦੇ ਪੈਗੇ ਅੱਕ ਚੱਬਣੇ,
ਬਾਪੂ ਸਹਿਦ ਦੀ ਤੇਰੇ ਲਈ ਭਾਵੇ ਪੁੜੀ ਆ
ਸਾਰੀ ਉਮਰ ਨੀ ਦਿੰਦੀ ਬਾਪੂ ਰੋਣ ਮੈ,
ਅੱਖਾ ਗਿੱਲੀਆ ਕਰਾਕੇ ਭਾਵੇ ਤੁਰੀ ਆ